21
ਲੇਵੀਆਂ ਨੂੰ ਨਗਰ ਦੇਣਾ
1 ਤਦ ਲੇਵੀਆਂ ਦੇ ਘਰਾਣਿਆਂ ਦੇ ਪ੍ਰਧਾਨ ਅਲਆਜ਼ਾਰ ਜਾਜਕ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲੀਆਂ ਦੇ ਗੋਤਾਂ ਦੇ ਸਰਦਾਰਾਂ ਕੋਲ ਆਏ।
2 ਉਹਨਾਂ ਨੇ ਉਹਨਾਂ ਨਾਲ ਸ਼ੀਲੋਹ ਵਿੱਚ ਕਨਾਨ ਦੇ ਦੇਸ ਵਿੱਚ ਗੱਲ ਕੀਤੀ ਕਿ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਸਾਨੂੰ ਵੱਸਣ ਲਈ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਟ ਸਾਡੇ ਡੰਗਰਾਂ ਲਈ ਦਿੱਤੀਆਂ ਜਾਣ।
3 ਇਸਰਾਏਲੀਆਂ ਨੇ ਲੇਵੀਆਂ ਨੂੰ ਆਪਣੀ ਮਿਲਖ਼ ਵਿੱਚੋਂ ਯਹੋਵਾਹ ਦੇ ਹੁਕਮ ਅਨੁਸਾਰ ਇਹ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਟਾਂ ਦਿੱਤੀਆਂ।
4 ਕਹਾਥੀਆਂ ਦੇ ਘਰਾਣਿਆਂ ਦਾ ਭਾਗ ਨਿੱਕਲਿਆ ਅਤੇ ਹਾਰੂਨ ਜਾਜਕ ਦੇ ਪੁੱਤਰਾਂ ਲਈ ਜਿਹੜੇ ਲੇਵੀ ਸਨ ਯਹੂਦਾਹ ਦੇ ਗੋਤ ਵਿੱਚੋਂ ਅਤੇ ਸ਼ਿਮਓਨੀਆਂ ਦੇ ਗੋਤ ਵਿੱਚੋਂ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਗੁਣੇ ਨਾਲ ਤੇਰ੍ਹਾਂ ਸ਼ਹਿਰ ਮਿਲੇ।
5 ਬਾਕੀ ਕਹਾਥੀਆਂ ਲਈ ਇਫ਼ਰਾਈਮ ਦੇ ਗੋਤ ਦੇ ਘਰਾਣਿਆਂ ਵਿੱਚੋਂ ਅਤੇ ਦਾਨ ਦੇ ਗੋਤ ਵਿੱਚੋਂ ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਗੁਣੇ ਨਾਲ ਦਸ ਸ਼ਹਿਰ ਮਿਲੇ।
6 ਗੇਰਸ਼ੋਨੀਆਂ ਲਈ ਯਿੱਸਾਕਾਰ ਦੇ ਗੋਤ ਦੇ ਘਰਾਣਿਆਂ ਵਿੱਚੋਂ ਅਤੇ ਆਸ਼ੇਰ ਦੇ ਗੋਤ ਵਿੱਚੋਂ ਅਤੇ ਨਫ਼ਤਾਲੀ ਦੇ ਗੋਤ ਵਿੱਚੋਂ ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਬਾਸ਼ਾਨ ਵਿੱਚ ਗੁਣੇ ਨਾਲ ਤੇਰ੍ਹਾਂ ਸ਼ਹਿਰ ਮਿਲੇ।
7 ਮਰਾਰੀਆਂ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ ਰਊਬੇਨ ਦੇ ਗੋਤ ਵਿੱਚੋਂ ਅਤੇ ਗਾਦ ਦੇ ਗੋਤ ਵਿੱਚੋਂ ਅਤੇ ਜ਼ਬੂਲੁਨ ਦੇ ਗੋਤ ਵਿੱਚੋਂ ਬਾਰਾਂ ਸ਼ਹਿਰ ਮਿਲੇ।
8 ਸੋ ਇਸਰਾਏਲੀਆਂ ਨੇ ਲੇਵੀਆਂ ਨੂੰ ਇਹ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਟ ਗੁਣੇ ਨਾਲ ਦਿੱਤੀਆਂ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ।
9 ਅਤੇ ਉਹਨਾਂ ਨੇ ਯਹੂਦੀਆਂ ਦੇ ਗੋਤ ਵਿੱਚੋਂ ਅਤੇ ਸ਼ਿਮਓਨੀਆਂ ਦੇ ਗੋਤ ਵਿੱਚੋਂ ਇਹ ਸ਼ਹਿਰ ਦਿੱਤੇ ਜਿਨ੍ਹਾਂ ਦੇ ਨਾਮ ਦੱਸੇ ਗਏ।
10 ਅਤੇ ਉਹ ਹਾਰੂਨ ਦੀ ਅੰਸ ਲਈ ਸਨ ਜੋ ਕਹਾਥੀਆਂ ਦੇ ਘਰਾਣਿਆਂ ਤੋਂ ਅਤੇ ਲੇਵੀਆਂ ਤੋਂ ਸਨ ਕਿਉਂ ਜੋ ਪਹਿਲਾ ਭਾਗ ਉਹਨਾਂ ਦਾ ਹੋਇਆ।
11 ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਕਿਰਯਥ-ਅਰਬਾ ਜਿਹੜਾ ਅਨਾਕ ਦਾ ਪਿਤਾ ਹੈ ਅਤੇ ਯਹੂਦਾਹ ਦੇ ਪਰਬਤ ਵਿੱਚ ਹਬਰੋਨ ਵੀ ਹੈ ਅਤੇ ਉਹ ਦੇ ਆਲੇ-ਦੁਆਲੇ ਦੀ ਸ਼ਾਮਲਾਟ ਦਿੱਤੀ।
12 ਪਰ ਸ਼ਹਿਰ ਦੀਆਂ ਪੈਲੀਆਂ ਅਤੇ ਉਸ ਦੇ ਪਿੰਡ ਉਹਨਾਂ ਨੇ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਜਗੀਰ ਵਿੱਚ ਦਿੱਤੇ।
13 ਅਤੇ ਹਾਰੂਨ ਜਾਜਕ ਦੀ ਅੰਸ ਨੂੰ ਉਹਨਾਂ ਨੇ ਹਬਰੋਨ ਜਿਹੜਾ ਖ਼ੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ ਦਿੱਤਾ ਨਾਲੇ ਲਿਬਨਾਹ ਉਹ ਦੀ ਸ਼ਾਮਲਾਟ ਸਣੇ।
14 ਅਤੇ ਯੱਤੀਰ ਉਹ ਦੀ ਸ਼ਾਮਲਾਟ ਸਣੇ ਅਤੇ ਅਸ਼ਤਮੋਆ ਉਹ ਦੀ ਸ਼ਾਮਲਾਟ ਸਣੇ।
15 ਅਤੇ ਹੋਲੋਨ ਉਹ ਦੀ ਸ਼ਾਮਲਾਟ ਸਣੇ ਅਤੇ ਦਬੀਰ ਉਹ ਦੀ ਸ਼ਾਮਲਾਟ ਸਣੇ।
16 ਅਤੇ ਆਇਨ ਉਹ ਦੀ ਸ਼ਾਮਲਾਟ ਸਣੇ ਅਤੇ ਯੁੱਤਾਹ ਉਹ ਦੀ ਸ਼ਾਮਲਾਟ ਸਣੇ ਅਤੇ ਬੈਤ ਸ਼ਮਸ਼ ਉਹ ਦੀ ਸ਼ਾਮਲਾਟ ਸਣੇ ਅਰਥਾਤ ਨੌ ਸ਼ਹਿਰ ਇਨ੍ਹਾਂ ਦੋਹਾਂ ਗੋਤਾਂ ਵਿੱਚੋਂ
17 ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਗਿਬਓਨ ਉਹ ਦੀ ਸ਼ਾਮਲਾਟ ਸਣੇ ਅਤੇ ਗਬਾ ਉਹ ਦੀ ਸ਼ਾਮਲਾਟ ਸਣੇ।
18 ਅਨਾਥੋਥ ਉਹ ਦੀ ਸ਼ਾਮਲਾਟ ਸਣੇ ਅਤੇ ਅਲਮੋਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ।
19 ਸੋ ਹਾਰੂਨ ਦੀ ਅੰਸ ਦੇ ਜਿਹੜੇ ਜਾਜਕ ਸਨ ਸਾਰੇ ਸ਼ਹਿਰ ਤੇਰ੍ਹਾਂ ਸ਼ਹਿਰ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ।
20 ਕਹਾਥੀਆਂ ਦੇ ਘਰਾਣਿਆਂ ਲਈ ਜਿਹੜੇ ਲੇਵੀ ਸਨ ਅਰਥਾਤ ਬਾਕੀ ਕਹਾਥੀਆਂ ਲਈ ਉਹਨਾਂ ਦੇ ਗੁਣੇ ਦੇ ਸ਼ਹਿਰ ਇਫ਼ਰਾਈਮ ਦੇ ਗੋਤ ਵਿੱਚੋਂ ਸਨ।
21 ਉਹਨਾਂ ਨੇ ਉਹਨਾਂ ਨੂੰ ਸ਼ਕਮ ਜਿਹੜਾ ਖ਼ੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ ਇਫ਼ਰਾਈਮ ਦੇ ਪਰਬਤ ਵਿੱਚ ਦਿੱਤਾ ਅਤੇ ਗਜ਼ਰ ਉਹ ਦੀ ਸ਼ਾਮਲਾਟ ਸਣੇ।
22 ਅਤੇ ਕਿਬਸੈਮ ਉਹ ਦੀ ਸ਼ਾਮਲਾਟ ਸਣੇ ਅਤੇ ਬੈਤ-ਹੋਰੋਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ।
23 ਅਤੇ ਦਾਨ ਦੇ ਗੋਤ ਵਿੱਚੋਂ ਅਲਤਕੇਹ ਉਹ ਦੀ ਸ਼ਾਮਲਾਟ ਸਣੇ, ਗਿਬਥੋਨ ਉਹ ਦੀ ਸ਼ਾਮਲਾਟ ਸਣੇ,
24 ਅੱਯਾਲੋਨ ਉਹ ਦੀ ਸ਼ਾਮਲਾਟ ਸਣੇ ਅਤੇ ਗਥ-ਰਿੰਮੋਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ।
25 ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਤਆਨਾਕ ਉਹ ਦੀ ਸ਼ਾਮਲਾਟ ਸਣੇ ਅਤੇ ਗਥ-ਰਿੰਮੋਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਦੋ ਸ਼ਹਿਰ।
26 ਬਾਕੀ ਕਹਾਥੀਆਂ ਦੇ ਘਰਾਣਿਆਂ ਲਈ ਸਾਰੇ ਸ਼ਹਿਰ ਦਸ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ।
27 ਗੇਰਸ਼ੋਨੀਆਂ ਲਈ ਜਿਹੜੇ ਲੇਵੀ ਦੇ ਘਰਾਣਿਆਂ ਵਿੱਚੋਂ ਸਨ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਅਰਥਾਤ ਰਊਬੇਨੀਆਂ ਦਾ ਬਸਰ ਸ਼ਹਿਰ ਜੋ ਉਜਾੜ ਵਿੱਚ ਉੱਚੇ ਮੈਦਾਨ ਦੇ ਦੇਸ਼ ਵਿੱਚ ਹੈ ਅਤੇ ਗਾਦੀਆਂ ਲਈ ਗਿਲਆਦ ਵਿੱਚ ਰਾਮੋਥ ਅਤੇ ਮਨੱਸ਼ੀਆਂ ਲਈ ਬਾਸ਼ਾਨ ਵਿੱਚ ਗੋਲਾਨ ਬਾਸ਼ਾਨ ਵਿੱਚ ਜਿਹੜਾ ਖ਼ੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ ਅਤੇ ਬਅਸ਼ਤਰਾਹ ਉਹ ਦੀ ਸ਼ਾਮਲਾਟ ਸਣੇ ਅਰਥਾਤ ਦੋ ਸ਼ਹਿਰ।
28 ਯਿੱਸਾਕਾਰ ਦੇ ਗੋਤ ਵਿੱਚੋਂ ਕਿਸ਼ਯੋਨ ਉਹ ਦੀ ਸ਼ਾਮਲਾਟ ਸਣੇ, ਦਾਬਰਥ ਉਹ ਦੀ ਸ਼ਾਮਲਾਟ ਸਣੇ,
29 ਯਰਮੂਥ ਉਹ ਦੀ ਸ਼ਾਮਲਾਟ ਸਣੇ ਅਤੇ ਏਨ-ਗਨੀਮ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ।
30 ਅਤੇ ਆਸ਼ੇਰ ਦੇ ਗੋਤ ਵਿੱਚੋਂ ਮਿਸ਼ਾਲ ਉਹ ਦੀ ਸ਼ਾਮਲਾਟ ਸਣੇ, ਅਬਦੋਨ ਉਹ ਦੀ ਸ਼ਾਮਲਾਟ ਸਣੇ,
31 ਹਲਕਾਥ ਉਹ ਦੀ ਸ਼ਾਮਲਾਟ ਸਣੇ ਅਤੇ ਰਹੋਬ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ।
32 ਅਤੇ ਨਫ਼ਤਾਲੀ ਦੇ ਗੋਤ ਵਿੱਚੋਂ ਕਾਦੇਸ਼ ਜਿਹੜਾ ਖ਼ੂਨੀਆਂ ਲਈ ਪਨਾਹ ਨਗਰ ਸੀ ਗਲੀਲ ਵਿੱਚ ਉਹ ਦੀ ਸ਼ਾਮਲਾਟ ਸਣੇ ਅਤੇ ਹੱਮੋਥ ਦੋਰ ਉਹ ਦੀ ਸ਼ਾਮਲਾਟ ਸਣੇ ਅਤੇ ਕਰਤਾਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਤਿੰਨ ਸ਼ਹਿਰ।
33 ਗੇਰਸ਼ੋਨੀਆਂ ਦੇ ਸਾਰੇ ਸ਼ਹਿਰ ਉਹਨਾਂ ਦੇ ਘਰਾਣਿਆਂ ਅਨੁਸਾਰ ਤੇਰ੍ਹਾਂ ਸ਼ਹਿਰ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ।
34 ਮਰਾਰੀਆਂ ਦੇ ਘਰਾਣਿਆਂ ਲਈ ਜਿਹੜੇ ਬਾਕੀ ਦੇ ਲੇਵੀ ਸਨ ਜ਼ਬੂਲੁਨ ਦੇ ਗੋਤ ਵਿੱਚੋਂ ਯਾਕਨੁਆਮ ਉਹ ਦੀ ਸ਼ਾਮਲਾਟ ਸਣੇ, ਕਰਤਾਹ ਉਹ ਦੀ ਸ਼ਾਮਲਾਟ ਸਣੇ,
35 ਦਿਮਨਾਹ ਉਹ ਦੀ ਸ਼ਾਮਲਾਟ ਸਣੇ ਅਤੇ ਨਹਲਾਲ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ
36 ਅਤੇ ਰਊਬੇਨ ਦੇ ਗੋਤ ਵਿੱਚੋਂ ਬਸਰ ਉਹ ਦੀ ਸ਼ਾਮਲਾਟ ਸਣੇ ਅਤੇ ਯਹਾਸ ਉਹ ਦੀ ਸ਼ਾਮਲਾਟ ਸਣੇ
37 ਕਦੇਮੋਥ ਉਹ ਦੀ ਸ਼ਾਮਲਾਟ ਸਣੇ ਅਤੇ ਮੇਫ਼ਾਅਥ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ
38 ਅਤੇ ਗਾਦ ਦੀ ਗੋਤ ਵਿੱਚੋਂ ਰਾਮੋਥ ਗਿਲਆਦ ਵਿੱਚ ਜਿਹੜਾ ਖੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ, ਅਤੇ ਮਹਨਇਮ ਉਹ ਦੀ ਸ਼ਾਮਲਾਟ ਸਣੇ,
39 ਹਸ਼ਬੋਨ ਉਹ ਦੀ ਸ਼ਾਮਲਾਟ ਸਣੇ ਅਤੇ ਯਾਜ਼ੇਰ ਉਹ ਦੀ ਸ਼ਾਮਲਾਟ ਸਣੇ ਅਰਥਾਤ ਸਾਰੇ ਸ਼ਹਿਰ ਚਾਰ ਸਨ
40 ਇਹ ਸਾਰੇ ਸ਼ਹਿਰ ਮਰਾਰੀਆਂ ਦੇ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ ਜਿਹੜੇ ਲੇਵੀਆਂ ਦੇ ਬਾਕੀ ਘਰਾਣਿਆਂ ਵਿੱਚੋਂ ਸਨ ਅਤੇ ਉਹਨਾਂ ਦੇ ਗੁਣੇ ਦੇ ਬਾਰਾਂ ਸ਼ਹਿਰ ਸਨ।
41 ਲੇਵੀਆਂ ਦੇ ਸਾਰੇ ਸ਼ਹਿਰ ਜਿਹੜੇ ਇਸਰਾਏਲੀਆਂ ਦੀ ਮਿਲਖ਼ ਵਿੱਚ ਸਨ ਅਠੱਤਾਲੀ ਸ਼ਹਿਰ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ।
42 ਇਨ੍ਹਾਂ ਸਾਰੇ ਸ਼ਹਿਰਾਂ ਵਿੱਚੋਂ ਹਰ ਇੱਕ ਸ਼ਹਿਰ ਦੀ ਸ਼ਾਮਲਾਟ ਆਲੇ-ਦੁਆਲੇ ਹੁੰਦੀ ਸੀ ਇਉਂ ਇਨ੍ਹਾਂ ਸਾਰੇ ਸ਼ਹਿਰਾਂ ਨਾਲ ਵੀ ਸੀ।
ਇਸਰਾਏਲੀਆਂ ਦਾ ਕਨਾਨ ਦੇਸ ਉੱਤੇ ਪੂਰਨ ਅਧਿਕਾਰ
43 ਸੋ ਯਹੋਵਾਹ ਨੇ ਇਸਰਾਏਲ ਨੂੰ ਉਹ ਸਾਰਾ ਦੇਸ ਦਿੱਤਾ ਜਿਹ ਦੇ ਦੇਣ ਦੀ ਸਹੁੰ ਉਹਨਾਂ ਦੇ ਪੁਰਖਿਆਂ ਨਾਲ ਖਾਧੀ ਸੀ ਅਤੇ ਉਹਨਾਂ ਨੇ ਉਸ ਉੱਤੇ ਕਬਜ਼ਾ ਕੀਤਾ ਅਤੇ ਉਸ ਵਿੱਚ ਵਾਸ ਕੀਤਾ।
44 ਯਹੋਵਾਹ ਨੇ ਉਹਨਾਂ ਨੂੰ ਸਭ ਤਰ੍ਹਾਂ ਦਾ ਸੁੱਖ ਦਿੱਤਾ ਜਿਵੇਂ ਉਸ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ ਅਤੇ ਉਹਨਾਂ ਦੇ ਵੈਰੀਆਂ ਵਿੱਚੋਂ ਕੋਈ ਮਨੁੱਖ ਉਹਨਾਂ ਦੇ ਅੱਗੇ ਨਾ ਖੜ੍ਹਾ ਰਿਹਾ। ਯਹੋਵਾਹ ਨੇ ਉਹਨਾਂ ਦੇ ਸਾਰੇ ਵੈਰੀਆਂ ਨੂੰ ਉਹਨਾਂ ਦੇ ਹੱਥ ਵਿੱਚ ਦੇ ਦਿੱਤਾ।
45 ਉਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚੋਂ ਜਿਹੜੇ ਯਹੋਵਾਹ ਨੇ ਇਸਰਾਏਲ ਦੇ ਘਰਾਣੇ ਨਾਲ ਕੀਤੇ ਇੱਕ ਬਚਨ ਵੀ ਰਹਿ ਨਾ ਗਿਆ, ਸਾਰੇ ਪੂਰੇ ਹੋਏ।